
ਮਿਤੀ/ਸਮਾਂ: 31 ਅਕਤੂਬਰ, 2023 ਦੁਪਹਿਰ 2:00 ਵਜੇ - 3:30 ਵਜੇ PST
ਸਥਾਨ: ਵੈਨਕੂਵਰ ਪਬਲਿਕ ਲਾਇਬ੍ਰੇਰੀ ਸੈਂਟਰਲ ਬ੍ਰਾਂਚ, 350 ਵੈਸਟ ਜਾਰਜੀਆ ਸਟ੍ਰੀਟ।
ਵੈਨਕੂਵਰ, ਬੀ ਐੱਮ ਓ BMO ਕਮਿਊਨਿਟੀ ਪ੍ਰੋਗਰਾਮ ਰੂਮ (ਕਮਰਾ 916), ਲੈਵਲ 9
ਵੈਨਕੂਵਰ ਪਬਲਿਕ ਲਾਇਬ੍ਰੇਰੀ ਨਾਲ ਸਾਂਝੇਦਾਰੀ ਵਿੱਚ ਸਰਕਾਰੀ ਲਾਭਾਂ ਦੀ ਪੇਸ਼ਕਾਰੀ ਲਈ ਸਾਡੇ ਨਾਲ ਜੁੜੋ! ਇੱਕ ਸੀਨੀਅਰਜ਼ ਫਸਟ ਬੀ.ਸੀ. ਕਾਨੂੰਨੀ ਵਕੀਲ ਬਜ਼ੁਰਗਾਂ ਲਈ ਸੰਘੀ ਅਤੇ ਸੂਬਾਈ ਸਰਕਾਰੀ ਲਾਭਾਂ ਦਾ ਸੰਖੇਪ ਜਾਣਕਾਰੀ ਪੇਸ਼ ਕਰੇਗਾ, ਜਿਸ ਵਿੱਚ ਓਲਡ ਏਜ ਸਕਿਓਰਿਟੀ (ਓ ਏ ਐੱਸ OAS), ਗਾਰੰਟੀਸ਼ੁਦਾ ਆਮਦਨ ਪੂਰਕ (ਜੀ ਆਈ ਐੱਸ GIS), ਕੈਨੇਡਾ ਪੈਨਸ਼ਨ ਪਲਾਨ (ਸੀ ਪੀ ਪੀ CPP), ਕੇਅਰਗਿਵਰ ਟੈਕਸ ਕ੍ਰੈਡਿਟ, ਬਜ਼ੁਰਗ ਕਿਰਾਏਦਾਰਾਂ ਲਈ ਸ਼ੈਲਟਰ ਏਡ (SAFER), ਪਹੁੰਚਯੋਗ ਘਰ ਅਨੁਕੂਲਨ ਲਈ ਛੋਟ (RAHA), ਅਤੇ ਹੋਰ ਬਹੁਤ ਕੁਝ ਸ਼ਾਮਲ ਹੈ।
ਰਜਿਸਟਰ ਕਰਨ ਲਈ, ਕਿਰਪਾ ਕਰਕੇ ਇੱਥੇ ਜਾਓ।
ਸੀਨੀਅਰਜ਼ ਫਸਟ ਬੀਸੀ ਇੱਕ ਚੈਰੀਟੇਬਲ, ਗੈਰ-ਮੁਨਾਫ਼ਾ ਸਮਾਜ ਹੈ ਜੋ ਬੀਸੀ ਭਰ ਦੇ ਬਜ਼ੁਰਗਾਂ ਨੂੰ ਜਾਣਕਾਰੀ, ਵਕਾਲਤ ਅਤੇ ਸਹਾਇਤਾ ਪ੍ਰਦਾਨ ਕਰਦਾ ਹੈ ਜੋ ਉਨ੍ਹਾਂ ਦੀ ਭਲਾਈ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਦਿਆਂ ਨਾਲ ਨਜਿੱਠ ਰਹੇ ਹਨ।